ਖਾਣੇ 'ਚ ਜ਼ਾਇਕਾ ਵਧਾਉਣ ਲਈ ਅਕਸਰ ਅਸੀਂ ਘਰਾਂ 'ਚ ਹਿੰਗ ਦੀ ਵਰਤੋਂ ਕਰਦੇ ਹਾਂ। ਹੋਰ ਤਾਂ ਹੋਰ ਹਿੰਗ ਮਿਲੇ ਖਾਣੇ ਨੂੰ ਕਾਫੀ ਦੇਰ ਤੱਕ ਪ੍ਰਿਜ਼ਰਵ ਵੀ ਕੀਤਾ ਜਾ ਸਕਦਾ ਹੈ। ਇਸ 'ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫਾਸਫੋਰਸ, ਆਇਰਨ, ਨਿਆਸਿਨ, ਕੈਰੋਟੀਨ ਅਤੇ ਰਾਈਬੋਫਲੇਵਿਨ ਵਰਗੇ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਐਂਟੀ ਵਾਇਰਲ, ਐਂਟੀ ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ ਇੰਫਲਾਮੇਟਰੀ, ਡਾਈਯੂਰੇਟਿਕ ਵਰਗੇ ਕਈ ਗੁਣਾਂ ਦਾ ਖਜ਼ਾਨਾ ਹੁੰਦਾ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਗੁਣਾਂ ਬਾਰੇ
ਪੇਟ ਦੀ ਸਮੱਸਿਆ 'ਚ ਦੇਵੇ ਫਾਇਦਾ
ਹਿੰਗ ਦਾ ਐਂਟੀਸਪੈਸਮੋਡਿਕ, ਐਂਟੀ-ਇੰਫਲਾਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਬਦਹਜ਼ਮੀ, ਗੈਸ, ਐਸੀਡਿਟੀ ਅਤੇ ਪੇਟ ਦੇ ਕੀੜਿਆਂ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਸਹਾਇਕ ਹੈ। ਪੇਟ ਦੀ ਜਲਨ ਘੱਟ ਕਰਨ ਦੇ ਨਾਲ ਇਹ ਫੂਡ ਪੁਆਜ਼ਨਿੰਗ ਦੇ ਇਲਾਜ 'ਚ ਵੀ ਕਾਰਗਰ ਹੈ।
1. ਚੁਟਕੀ ਕੁ ਹਿੰਗ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਦਾਲ ਅਤੇ ਸਬਜ਼ੀ 'ਚ ਹਿੰਗ ਦਾ ਤੜਕਾ ਲਗਾਓ।
2. ਇਸ ਤੋਂ ਇਲਾਵਾ ਇਕ ਕੱਪ ਪਾਣੀ 'ਚ ਜ਼ਰਾ ਜਿਹੀ ਹਿੰਗ ਮਿਲਾ ਕੇ ਰੋਜ਼ਾਨਾ ਖਾਣਾ ਖਾਣ ਪਿੱਛੋਂ ਪੀਓ।
ਮਾਹਵਾਰੀ ਦੇ ਦਰਦ 'ਚ ਰਾਹਤ
ਔਰਤਾਂ ਲਈ ਹਿੰਗ ਦਾ ਸੇਵਨ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਹਿੰਗ ਦੀ ਵਰਤੋਂ ਨਾਲ ਅਨਿਯਮਿਤ ਮਾਹਵਾਰੀ ਅਤੇ ਵਧੇਰੇ ਬਲੀਡਿੰਗ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਹਿੰਗ ਪ੍ਰੋਜੈਸਟ੍ਰੋਨ ਦੇ ਸੈਕ੍ਰੇਸ਼ਨ ਨੂੰ ਵਧਾਉਂਦੀ ਹੈ, ਜੋ ਇਸ ਦੌਰਾਨ ਹੋਣ ਵਾਲੇ ਕਈ ਤਰ੍ਹਾਂ ਦੇ ਦਰਦ ਦਾ ਸਟੀਕ ਉਪਾਅ ਹੈ।
1. ਲੱਸੀ 'ਚ ਚੁਟਕੀ ਕੁ ਹਿੰਗ, ਅੱਧਾ ਚੱਮਚ ਮੇਥੀ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਲਗਾਤਾਰ ਇਕ ਮਹੀਨੇ ਤੱਕ ਰੋਜ਼ਾਨਾ 2-3 ਵਾਰ ਪੀਓ। ਪੇਟ ਦੀਆਂ ਤਕਲੀਫਾਂ ਤੋਂ ਅਰਾਮ ਮਿਲੇਗਾ।
ਸਿਰਦਰਦ 'ਚ ਅਰਾਮ
ਸਰਦੀ-ਜ਼ੁਕਾਮ ਕਾਰਨ ਹੋਣ ਵਾਲਾ ਸਿਰਦਰਦ ਹੋਵੇ ਜਾਂ ਮਾਈਗ੍ਰੇਨ, ਹਿੰਗ ਦੋਹਾਂ ਹੀ ਸਮੱਸਿਆਵਾਂ ਦੇ ਇਲਾਜ ਲਈ ਬਿਹਤਰ ਸਿੱਧ ਹੁੰਦੀ ਹੈ। ਆਪਣੇ ਐਂਟੀ-ਇੰਫਲਾਮੇਟਰੀ ਗੁਣ ਕਾਰਨ ਹਿੰਗ ਬਲੱਡ ਵੇਸੇਲਸ ਦੀ ਸੋਜ ਨੂੰ ਦੂਰ ਕਰਦੀ ਹੈ, ਜੋ ਸਿਰਦਰਦ ਦਾ ਕਾਰਨ ਹੁੰਦਾ ਹੈ।
1. ਇਕ ਕੱਪ ਪਾਣੀ 'ਚ ਚੁਟਕੀ ਕੁ ਹਿੰਗ ਪਾ ਕੇ ਉਸ ਨੂੰ 15 ਮਿੰਟਾਂ ਤੱਕ ਘੱਟ ਸੇਕ 'ਤੇ ਉਬਾਲੋ। ਠੰਡਾ ਕਰਨ ਪਿੱਛੋਂ ਇਸ ਨੂੰ ਪੀ ਲਓ। ਕਾਫੀ ਅਰਾਮ ਮਿਲਦਾ ਹੈ।
2. ਇਸ ਤੋਂ ਇਲਾਵਾ ਇਕ ਚੱਮਚ ਹਿੰਗ, ਸੁੱਕਾ ਅਦਰਕ, ਕਪੂਰ ਅਤੇ ਲਾਲ ਮਿਰਚ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲੈ ਕੇ ਉਸ 'ਚ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਸਿਰ 'ਤੇ ਲਗਾਓ। ਮਾਈਗ੍ਰੇਨ ਦੇ ਦਰਦ ਤੋਂ ਅਰਾਮ ਮਿਲੇਗਾ।
ਦੰਦਾਂ ਦੇ ਦਰਦ ਤੋਂ ਛੁਟਕਾਰਾ
ਹਿੰਗ 'ਚ ਐਂਟੀ ਬੈਕਟੀਰੀਅਲ, ਐਂਟੀ ਇੰਫਲਾਮੇਟਰੀ ਅਤੇ ਐਂਟੀ-ਆਕਸੀਡੈਂਟ ਦੀ ਮੌਜੂਦਗੀ ਦੰਦਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਦੇ ਨਾਲ ਹੀ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਇਸ ਤੋਂ ਇਲਾਵਾ ਇਹ ਮਸੂੜਿਆਂ ਦੀ ਸੋਜ ਅਤੇ ਬਲੀਡਿੰਗ ਨੂੰ ਰੋਕਣ 'ਚ ਵੀ ਕਾਰਗਰ ਹੈ।
1. ਦੰਦ ਦਰਦ ਵਾਲੀ ਥਾਂ 'ਤੇ ਹਿੰਗ ਦਾ ਟੁਕੜਾ ਰੱਖਣ ਨਾਲ ਬਹੁਤ ਅਰਾਮ ਮਿਲਦਾ ਹੈ।
2. ਹਿੰਗ ਦੇ ਪਾਊਡਰ ਨੂੰ ਕੋਸੇ ਪਾਣੀ 'ਚ ਮਿਲਾ ਕੇ ਕੁਰਲੀ ਕਰਨ ਨਾਲ ਵੀ ਫਾਇਦਾ ਮਿਲਦਾ ਹੈ।
3. ਨਿੰਬੂ ਨਾਲ ਇਕ ਚੱਮਚ ਹਿੰਗ ਨੂੰ ਮਿਕਸ ਕਰਕੇ ਇਸ ਨੂੰ ਹਲਕਾ ਗਰਮ ਕਰੋ ਅਤੇ ਦਰਦ ਵਾਲੀ ਥਾਂ 'ਤੇ ਲਗਾਓ।
ਕੰਨ ਦਰਦ ਤੋਂ ਰਾਹਤ
ਕੰਨ ਦੇ ਦਰਦ ਨੂੰ ਦੂਰ ਕਰਨ 'ਚ ਵੀ ਹਿੰਗ ਕਾਫੀ ਕਾਰਗਰ ਹੈ। ਇਸ ਦਾ ਕਾਰਨ ਇਸ ਦਾ ਐਂਟੀ ਇੰਫਲਾਮੇਟਰੀ ਗੁਣ ਹੈ।
ਨਾਰੀਅਲ ਤੇਲ ਗਰਮ ਕਰਕੇ ਉਸ 'ਚ ਚੁਟਕੀ ਕੁ ਹਿੰਗ ਰਲਾ ਦਿਓ। ਫਿਰ ਕੰਨ 'ਚ ਬੂੰਦ-ਬੂੰਦ ਕਰਕੇ ਪਾਓ। ਬਹੁਤ ਛੇਤੀ ਅਰਾਮ ਮਿਲਦਾ ਹੈ।
ਸਾਹ ਦੀਆਂ ਬੀਮਾਰੀਆਂ ਦਾ ਇਲਾਜ
ਦਮਾ, ਸੁੱਕੀ ਖੰਘ ਅਤੇ ਸਰਦੀ-ਜ਼ੁਕਾਮ ਕਾਰਨ ਅਕਸਰ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਕਈ ਵਾਰ ਇਸ ਨਾਲ ਕਫ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਤੋਂ ਛੁਟਕਾਰੇ ਲਈ ਹਿੰਗ ਦਵਾਈ ਦੇ ਤੌਰ 'ਤੇ ਕੰਮ ਕਰਦੀ ਹੈ।
1. ਹਿੰਗ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਛਾਤੀ 'ਤੇ ਚੰਗੀ ਤਰ੍ਹਾਂ ਲਗਾ ਕੇ ਕੁਝ ਦੇਰ ਤੱਕ ਰੱਖੋ। ਇਸ ਨਾਲ ਅਰਾਮ ਮਿਲਦਾ ਹੈ।
2. ਅੱਧਾ ਚੱਮਚ ਹਿੰਗ ਅਤੇ ਅੱਧਾ ਚੱਮਚ ਅਦਰਕ ਦੇ ਪਾਊਡਰ ਨੂੰ ਦੋ ਚੱਮਚ ਸ਼ਹਿਦ 'ਚ ਰਲਾਓ। ਦਿਨ 'ਚ ਘੱਟੋ-ਘੱਟ ਤਿੰਨ ਵਾਰ ਇਸ ਦਾ ਸੇਵਨ ਸੁੱਕੀ ਖੰਘ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਕਰਦਾ ਹੈ।
ਸਰੀਰ 'ਤੇ ਪੈਣ ਵਾਲੀਆਂ ਸੋਜਾਂ 'ਚ ਬੇਹੱਦ ਕਾਰਗਰ ਹਨ ਇਹ ਨੁਸਖੇ
NEXT STORY